UGC confers Autonomous status to Multani Mal Modi College, Patiala
Multani Mal Modi College, Patiala has been conferred autonomous status with effect from the academic Year 2024-2025. The college was granted autonomy by the University Grants Commission (UGC) under the UGC Scheme for Autonomous Colleges 2018 in response to its application recently, the college is successfully running various graduate and Post-graduate and diploma courses in Science, Commerce, Arts, Social Sciences, Management and Computer application and is a prestigious educational Institution of North India.
Addressing the faculty and the staff members, the principal Dr. Neeraj Goyal said, “The UGC expert team rigorously assessed the college on multiple parameters. The fact that only a handful of colleges in the state have attained Autonomous Status, adds to the credibility of the college that has been on a constant upswing.’’
He told that “As the college steps into the 58th year of its existence, it remains committed to offering quality education to all its students leveraging autonomy to design curriculum that is more industry-oriented. True to its motto of ‘lead us from darkness to light’ the hard work put in by the college staff has resulted in getting this recognition which has endorsed the academic framework and policies that the college has been practicing since its inception.
Prof Surindra Lal, the Member of Management Committee of the college congratulated the principal and the staff members and told that, “The college is completing 57 years of its existence and currently has more than 4000 students on campus. This clean, green and smart campus has become the destination of choice for students from all over India. The candidates are attracted to the good infrastructure, academic ambience, discipline on campus, excellent placements, incubation facilities, support for entrepreneurship and innovation, competent faculty, and encouragement given to technical, cultural and sports activities,” he said.
College Registrar Dr. Ajit Kumar told that “Autonomy will make it convenient for the college to design curricula by recognizing the needs of the society and industry, offer elective courses of choice, collaborate rigorously with other educational institutions and conduct the continuous assessment of its students. The student centric model practiced at the college has led to the college being accredited by the University Grants Commission.
ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੂੰ ਦਿੱਤਾ ਖ਼ੁਦਮੁਖ਼ਤਿਆਰ ਕਾਲਜ ਦਾ ਦਰਜਾ
ਪਟਿਆਲਾ: 05 ਦਸੰਬਰ, 2024
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੂੰ ਅਕਾਦਮਿਕ ਸਾਲ 2024-2025 ਤੋ ਖ਼ੁਦਮੁਖ਼ਤਿਆਰ ਕਾਲਜ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ। ਕਾਲਜ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ.ਜੀ.ਸੀ.) ਦੁਆਰਾ ਹਾਲ ਹੀ ਵਿੱਚ ਇਸ ਦੀ ਅਰਜ਼ੀ ਦੇ ਜਵਾਬ ਵਿੱਚ ਯੂ.ਜੀ.ਸੀ. ਸਕੀਮ ਫ਼ਾਰ ਆਟੋਨੋਮਸ ਕਾਲਜ 2018 ਦੇ ਤਹਿਤ ਖ਼ੁਦਮੁਖ਼ਤਿਆਰੀ ਦਿੱਤੀ ਗਈ ਹੈ। ਵਰਨਣਯੋਗ ਹੈ ਕਿ ਮੁਲਤਾਨੀ ਮੱਲ ਮੋਦੀ ਕਾਲਜ ਉੱਤਰੀ ਭਾਰਤ ਦੀ ਇੱਕ ਵੱਕਾਰੀ ਵਿਦਿਅਕ ਸੰਸਥਾ ਹੈ ਅਤੇ ਪਿਛਲੇ 57 ਸਾਲਾਂ ਤੋਂ ਸਫਲਤਾਪੂਰਵਕ ਵਿਗਿਆਨ, ਵਣਜ, ਕਲਾ, ਸਮਾਜਿਕ ਵਿਗਿਆਨ, ਪ੍ਰਬੰਧਨ ਅਤੇ ਕੰਪਿਊਟਰ ਐਪਲੀਕੇਸ਼ਨ ਆਦਿ ਵਿੱਚ ਵੱਖ-ਵੱਖ ਗ੍ਰੈਜੂਏਟ, ਪੋਸਟ-ਗ੍ਰੈਜੂਏਟ ਅਤੇ ਡਿਪਲੋਮਾ ਕੋਰਸ ਚਲਾ ਰਿਹਾ ਹੈ।
ਇਸ ਸ਼ਾਨਦਾਰ ਪ੍ਰਾਪਤੀ ਬਾਰੇ ਫੈਕਲਟੀ ਅਤੇ ਸਟਾਫ਼ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਿਹਾ, ”ਯੂ.ਜੀ.ਸੀ. ਮਾਹਿਰਾਂ ਦੀ ਟੀਮ ਨੇ ਕਈ ਮਾਪਦੰਡਾਂ ‘ਤੇ ਕਾਲਜ ਦਾ ਮੁਲਾਂਕਣ ਕੀਤਾ। ਇਹ ਤੱਥ ਜ਼ਿਕਰਯੋਗ ਹੈ ਕਿ ਪੰਜਾਬ ਦੇ ਕੁਝ ਕੁ ਕਾਲਜਾਂ ਨੇ ਹੀ ਖ਼ੁਦਮੁਖ਼ਤਿਆਰੀ ਦਾ ਦਰਜਾ ਪ੍ਰਾਪਤ ਕੀਤਾ ਹੈ। ਇਸ ਨਾਲ ਕਾਲਜ ਦੀ ਭਰੋਸੇਯੋਗਤਾ ਵਧੇਗੀ ਅਤੇ ਇਹ ਸਫਲਤਾ ਦੀ ਲੀਹ ਤੇ ਹੋਰ ਅੱਗੇ ਜਾਵੇਗਾ।”
ਉਹਨਾਂ ਦੱਸਿਆ ਕਿ ਕਾਲਜ ਨੂੰ ਇਹ ਦਰਜਾ ਪ੍ਰਾਪਤ ਹੋਣ ਨਾਲ ਇਹ ਪਿਛਲੇ ਸਾਲਾਂ ਵਾਂਗ ਪੂਰੀ ਤਨਦੇਹੀ ਅਤੇ ਲਗਨ ਨਾਲ ਵਿਦਿਆਰਥੀਆਂ ਨੂੰ ਸਮਾਜ ਅਤੇ ਰੁਜ਼ਗਾਰ ਦੀਆਂ ਜ਼ਰੂਰਤਾਂ ਅਨੁਸਾਰ ਮਿਆਰੀ ਸਿੱਖਿਆ ਪ੍ਰਦਾਨ ਕਰਦਾ ਰਹੇਗਾ।ਉਹਨਾਂ ਕਿਹਾ ਕਿ ਕਾਲਜ ਦੇ ਮਾਟੋ ‘ਹਨੇਰੇ ਤੋ ਰੌਸ਼ਨੀ ਵੱਲ ਲੈ ਕੇ ਜਾਣ’ ਨੂੰ ਸੱਚ ਕਰਨ ਲਈ ਕਾਲਜ ਸਟਾਫ਼ ਦੁਆਰਾ ਕੀਤੀ ਸਖ਼ਤ ਮਿਹਨਤ ਦੇ ਨਤੀਜੇ ਵਜੋਂ ਇਹ ਮਾਨਤਾ ਪ੍ਰਾਪਤ ਹੋਈ ਹੈ ਜਿਸ ਵਿੱਚ ਸ਼ਾਨਦਾਰ ਅਕਾਦਮਿਕ ਢਾਂਚੇ ਅਤੇ ਨੀਤੀਆਂ ਦਾ ਵੱਡਾ ਯੋਗਦਾਨ ਹੈ।
ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਪ੍ਰੋ. ਸੁਰਿੰਦਰ ਲਾਲ ਨੇ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ”ਕਾਲਜ ਲਗਾਤਾਰ ਤਰੱਕੀ ਦੀ ਰਾਹ ਤੇ ਹੈ। ਵਰਤਮਾਨ ਸਮੇਂ ਕਾਲਜ- ਕੈਂਪਸ ਵਿੱਚ 4000 ਤੋ ਵੱਧ ਵਿਦਿਆਰਥੀ ਹਨ। ਇਹ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਸਮਾਰਟ ਕੈਂਪਸ ਪੂਰੇ ਭਾਰਤ ਦੇ ਵਿਦਿਆਰਥੀਆਂ ਲਈ ਪਸੰਦ ਦਾ ਸਥਾਨ ਬਣ ਗਿਆ ਹੈ। ਉਮੀਦਵਾਰ ਵਧੀਆ ਬੁਨਿਆਦੀ ਢਾਂਚੇ, ਅਕਾਦਮਿਕ ਮਾਹੌਲ, ਕੈਂਪਸ ਵਿੱਚ ਅਨੁਸ਼ਾਸਨ, ਸ਼ਾਨਦਾਰ ਪਲੇਸਮੈਂਟ, ਇਨਕਿਊਬੇਸ਼ਨ ਸੁਵਿਧਾਵਾਂ, ਉਦਮਤਾ ਅਤੇ ਨਵੀਨਤਾ ਲਈ ਸਹੂਲਤਾਂ, ਸਮਰੱਥ ਫੈਕਲਟੀ, ਅਤੇ ਤਕਨੀਕੀ, ਸਭਿਆਚਾਰਕ ਅਤੇ ਖੇਡ ਗਤੀਵਿਧੀਆਂ ਲਈ ਦਿੱਤੇ ਗਏ ਉਤਸ਼ਾਹ ਵੱਲ ਖਿੱਚੇ ਆਉਂਦੇ ਹਨ”।
ਕਾਲਜ ਦੇ ਰਜਿਸਟਰਾਰ ਡਾ. ਅਜੀਤ ਕੁਮਾਰ ਨੇ ਇਸ ਮੌਕੇ ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ”ਇਹ ਖ਼ੁਦਮੁਖ਼ਤਿਆਰੀ ਦਾ ਦਰਜਾ ਕਾਲਜ ਲਈ ਸਮਾਜ ਅਤੇ ਉਦਯੋਗ ਦੀਆਂ ਲੋੜਾਂ ਨੂੰ ਪਛਾਣ ਕੇ ਪਾਠਕ੍ਰਮ ਤਿਆਰ ਕਰਨ, ਚੋਣਵੇਂ ਕੋਰਸ ਤਿਆਰ ਕਰਨ, ਹੋਰ ਵਿਦਿਅਕ ਸੰਸਥਾਵਾਂ ਨਾਲ ਸਹਿਯੋਗ ਵਿੱਚ ਕੰਮ ਕਰਨ ਅਤੇ ਵਿਦਿਆਰਥੀਆਂ ਦਾ ਨਿਰੰਤਰ ਮੁਲਾਂਕਣ ਕਰਨ ਲਈ ਸੁਵਿਧਾਜਨਕ ਬਣ ਜਾਵੇਗਾ। ਕਾਲਜ ਵਿੱਚ ਪਹਿਲਾ ਹੀ ਸਥਾਪਿਤ ‘ਵਿਦਿਆਰਥੀ ਕੇਂਦਰਿਤ ਮਾਡਲ’ ਕਾਰਨ ਕਾਲਜ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੁਆਰਾ ਇਹ ਮਾਨਤਾ ਪ੍ਰਾਪਤ ਹੋਈ ਹੈ।”
ਇਸ ਮੌਕੇ ਤੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।